ਕੂਚ 14

“ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ।

Exodus 14:2 (UKJV) Speak unto the children of Israel, that they turn and camp before Pihahiroth, between Migdol and the sea, opposite to Baalzephon: before it shall all of you camp by the sea.

1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ।

3ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’

4ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।” ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.