ਕੂਚ 14

ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।” ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।

Exodus 14:4 (UKJV) And I will harden Pharaoh's heart, that he shall follow after them; and I will be honoured upon Pharaoh, and upon all his host; that the Egyptians may know that I am the LORD. And they did so.

2“ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ।

3ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’

4ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।” ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।

5ਜਦੋਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਹਨ, ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਨੇ ਉਹਨਾਂ ਬਾਰੇ ਆਪਣਾ ਮਨ ਬਦਲ ਲਿਆ ਅਤੇ ਕਿਹਾ, “ਅਸੀਂ ਕੀ ਕੀਤਾ ਹੈ? ਅਸੀਂ ਇਸਰਾਏਲੀਆਂ ਨੂੰ ਜਾਣ ਦਿੱਤਾ ਹੈ ਅਤੇ ਉਹਨਾਂ ਦੇ ਕੰਮ ਨੂੰ ਗੁਆ ਦਿੱਤਾ ਹੈ!”

6ਇਸ ਲਈ ਉਸਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੀ ਸੈਨਾ ਨੂੰ ਆਪਣੇ ਨਾਲ ਲੈ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.