3ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’
4ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।” ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।
5ਜਦੋਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਹਨ, ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਨੇ ਉਹਨਾਂ ਬਾਰੇ ਆਪਣਾ ਮਨ ਬਦਲ ਲਿਆ ਅਤੇ ਕਿਹਾ, “ਅਸੀਂ ਕੀ ਕੀਤਾ ਹੈ? ਅਸੀਂ ਇਸਰਾਏਲੀਆਂ ਨੂੰ ਜਾਣ ਦਿੱਤਾ ਹੈ ਅਤੇ ਉਹਨਾਂ ਦੇ ਕੰਮ ਨੂੰ ਗੁਆ ਦਿੱਤਾ ਹੈ!”
6ਇਸ ਲਈ ਉਸਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੀ ਸੈਨਾ ਨੂੰ ਆਪਣੇ ਨਾਲ ਲੈ ਗਿਆ।
7ਉਸ ਨੇ ਛੇ ਸੌ ਸਭ ਤੋਂ ਉੱਤਮ ਰੱਥ ਮਿਸਰ ਦੇ ਹੋਰ ਸਾਰੇ ਰੱਥਾਂ ਦੇ ਨਾਲ ਲੈ ਲਏ, ਉਹਨਾਂ ਸਾਰਿਆਂ ਉੱਤੇ ਅਧਿਕਾਰੀ ਸਨ।