ਕੂਚ 15

ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, “ਅਸੀਂ ਕੀ ਪੀਵਾਂਗੇ?”

Exodus 15:24 (UKJV) And the people murmured against Moses, saying, What shall we drink?

22ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ।

23ਜਦੋਂ ਉਹ ਮਾਰਾਹ ਵਿੱਚ ਆਏ ਤਾਂ ਉਹ ਉਸ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਕੌੜਾ ਸੀ। (ਇਸੇ ਕਰਕੇ ਇਸ ਥਾਂ ਨੂੰ ਮਾਰਾਹ ਕਿਹਾ ਜਾਂਦਾ ਹੈ)

24ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, “ਅਸੀਂ ਕੀ ਪੀਵਾਂਗੇ?”

25ਤਦ ਮੋਸ਼ੇਹ ਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਲੱਕੜ ਦਾ ਇੱਕ ਟੁਕੜਾ ਦਿਖਾਇਆ। ਉਸਨੇ ਇਸਨੂੰ ਪਾਣੀ ਵਿੱਚ ਸੁੱਟ ਦਿੱਤਾ ਅਤੇ ਪਾਣੀ ਪੀਣ ਯੋਗ ਹੋ ਗਿਆ। ਉੱਥੇ ਯਾਹਵੇਹ ਨੇ ਉਹਨਾਂ ਲਈ ਇੱਕ ਹੁਕਮ ਅਤੇ ਹਿਦਾਇਤ ਜਾਰੀ ਕੀਤੀ ਅਤੇ ਉਹਨਾਂ ਨੂੰ ਪਰਖਿਆ।

26ਉਸ ਨੇ ਕਿਹਾ, “ਜੇਕਰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਧਿਆਨ ਨਾਲ ਸੁਣੋ ਅਤੇ ਉਹੀ ਕਰੋ ਜੋ ਉਸ ਦੀ ਨਿਗਾਹ ਵਿੱਚ ਸਹੀ ਹੈ, ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ, ਤਾਂ ਮੈਂ ਤੁਹਾਡੇ ਉੱਤੇ ਕੋਈ ਵੀ ਬੀਮਾਰੀ ਨਹੀਂ ਲਿਆਵਾਂਗਾ। ਜੋ ਮੈਂ ਮਿਸਰੀ ਲੋਕਾਂ ਉੱਤੇ ਲਿਆਇਆ ਸੀ ਕਿਉਂਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਚੰਗਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.