ਕੂਚ 15

ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ।

Exodus 15:22 (UKJV) So Moses brought Israel from the Red sea, and they went out into the wilderness of Shur; and they went three days in the wilderness, and found no water.

20ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ।

21ਮਰਿਯਮ ਨੇ ਉਹਨਾਂ ਲਈ ਗਾਇਆ, “ਯਾਹਵੇਹ ਲਈ ਗਾਓ, ਕਿਉਂਕਿ ਉਹ ਬਹੁਤ ਮਹਾਨ ਹੈ। ਘੋੜੇ ਅਤੇ ਉਸਦੇ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੇ।”

22ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ।

23ਜਦੋਂ ਉਹ ਮਾਰਾਹ ਵਿੱਚ ਆਏ ਤਾਂ ਉਹ ਉਸ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਕੌੜਾ ਸੀ। (ਇਸੇ ਕਰਕੇ ਇਸ ਥਾਂ ਨੂੰ ਮਾਰਾਹ ਕਿਹਾ ਜਾਂਦਾ ਹੈ)

24ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, “ਅਸੀਂ ਕੀ ਪੀਵਾਂਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.