ਕੂਚ 15

ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ।

Exodus 15:20 (UKJV) And Miriam the prophetess, the sister of Aaron, took a timbrel in her hand; and all the women went out after her with timbrels and with dances.

18“ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।”

19ਜਦੋਂ ਫ਼ਿਰਾਊਨ ਦੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਗਏ, ਯਾਹਵੇਹ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾਂ, ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਲੰਘਦੇ ਸਨ।

20ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ।

21ਮਰਿਯਮ ਨੇ ਉਹਨਾਂ ਲਈ ਗਾਇਆ, “ਯਾਹਵੇਹ ਲਈ ਗਾਓ, ਕਿਉਂਕਿ ਉਹ ਬਹੁਤ ਮਹਾਨ ਹੈ। ਘੋੜੇ ਅਤੇ ਉਸਦੇ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੇ।”

22ਫਿਰ ਮੋਸ਼ੇਹ ਇਸਰਾਏਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਗਿਆ ਅਤੇ ਉਹ ਸ਼ੂਰ ਦੇ ਉਜਾੜ ਵਿੱਚ ਚਲੇ ਗਏ। ਤਿੰਨ ਦਿਨਾਂ ਤੱਕ ਉਹਨਾਂ ਨੂੰ ਪਾਣੀ ਨਾ ਲੱਭਾ ਅਤੇ ਉਹ ਉਜਾੜ ਵਿੱਚ ਘੁੰਮਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.