17ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ, ਉਹ ਸਥਾਨ, ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ, ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।
18“ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।”
19ਜਦੋਂ ਫ਼ਿਰਾਊਨ ਦੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਗਏ, ਯਾਹਵੇਹ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾਂ, ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਲੰਘਦੇ ਸਨ।
20ਤਦ ਮਰਿਯਮ ਜੋ ਇੱਕ ਨਬੀਆਂ ਸੀ, ਹਾਰੋਨ ਦੀ ਭੈਣ ਨੇ ਆਪਣੇ ਹੱਥ ਵਿੱਚ ਇੱਕ ਡੱਫ ਲਿਆ ਅਤੇ ਸਾਰੀਆਂ ਔਰਤਾਂ ਡੱਫ ਵਜਾਉਂਦੀਆਂ ਅਤੇ ਨੱਚਦੀਆਂ ਹੋਈਆਂ ਉਸਦੇ ਪਿੱਛੇ-ਪਿੱਛੇ ਆਈਆਂ।
21ਮਰਿਯਮ ਨੇ ਉਹਨਾਂ ਲਈ ਗਾਇਆ, “ਯਾਹਵੇਹ ਲਈ ਗਾਓ, ਕਿਉਂਕਿ ਉਹ ਬਹੁਤ ਮਹਾਨ ਹੈ। ਘੋੜੇ ਅਤੇ ਉਸਦੇ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੇ।”