ਕੂਚ 15

ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ, ਉਹ ਸਥਾਨ, ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ, ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।

Exodus 15:17 (UKJV) You shall bring them in, and plant them in the mountain of yours inheritance, in the place, O LORD, which you have made for you to dwell in, in the Sanctuary, O LORD, which your hands have established.

15ਅਦੋਮ ਦੇ ਸਰਦਾਰ ਡਰ ਜਾਣਗੇ, ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ, ਕਨਾਨ ਦੇ ਲੋਕ ਪਿਘਲ ਜਾਣਗੇ।

16ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ। ਤੇਰੀ ਬਾਂਹ ਦੀ ਸ਼ਕਤੀ ਨਾਲ ਉਹ ਪੱਥਰ ਵਾਂਗ ਚੁੱਪ ਰਹਿਣਗੇ, ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ, ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।

17ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ, ਉਹ ਸਥਾਨ, ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ, ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।

18“ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।”

19ਜਦੋਂ ਫ਼ਿਰਾਊਨ ਦੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਗਏ, ਯਾਹਵੇਹ ਨੇ ਸਮੁੰਦਰ ਦੇ ਪਾਣੀ ਨੂੰ ਉਹਨਾਂ ਉੱਤੇ ਮੋੜ ਲਿਆਂਦਾਂ, ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਲੰਘਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.