ਕੂਚ 16

ਜਦੋਂ ਹਾਰੋਨ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਉਜਾੜ ਵੱਲ ਦੇਖਿਆ, ਅਤੇ ਬੱਦਲ ਵਿੱਚ ਯਾਹਵੇਹ ਦਾ ਪਰਤਾਪ ਦਿਖਾਈ ਦੇ ਰਿਹਾ ਸੀ।

Exodus 16:10 (UKJV) And it came to pass, as Aaron spoke unto the whole congregation of the children of Israel, that they looked toward the wilderness, and, behold, the glory of the LORD appeared in the cloud.

8ਮੋਸ਼ੇਹ ਨੇ ਇਹ ਵੀ ਕਿਹਾ, “ਤੁਸੀਂ ਜਾਣਦੇ ਹੋਵੋਗੇ ਕਿ ਇਹ ਯਾਹਵੇਹ ਹੈ ਜੋ ਤੁਹਾਨੂੰ ਸ਼ਾਮ ਨੂੰ ਖਾਣ ਲਈ ਮਾਸ ਦਿੰਦਾ ਹੈ ਅਤੇ ਸਵੇਰ ਨੂੰ ਉਹ ਰੋਟੀਆਂ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ। ਅਸੀਂ ਕੌਣ ਹਾਂ? ਤੁਸੀਂ ਸਾਡੇ ਵਿਰੁੱਧ ਨਹੀਂ, ਸਗੋਂ ਯਾਹਵੇਹ ਦੇ ਵਿਰੁੱਧ ਬੁੜ-ਬੁੜ ਕਰ ਰਹੇ ਹੋ।”

9ਫਿਰ ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ, ‘ਯਾਹਵੇਹ ਦੇ ਸਾਹਮਣੇ ਆਓ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ।’ ”

10ਜਦੋਂ ਹਾਰੋਨ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਉਜਾੜ ਵੱਲ ਦੇਖਿਆ, ਅਤੇ ਬੱਦਲ ਵਿੱਚ ਯਾਹਵੇਹ ਦਾ ਪਰਤਾਪ ਦਿਖਾਈ ਦੇ ਰਿਹਾ ਸੀ।

11ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

12“ਮੈਂ ਇਸਰਾਏਲੀਆਂ ਦੀ ਬੁੜ-ਬੁੜ ਸੁਣੀ ਹੈ। ਉਹਨਾਂ ਨੂੰ ਆਖੋ, ‘ਸਵੇਰ ਦੇ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.