7ਅਤੇ ਸਵੇਰ ਨੂੰ ਤੁਸੀਂ ਯਾਹਵੇਹ ਦੀ ਮਹਿਮਾ ਦੇਖੋਂਗੇ ਕਿਉਂਕਿ ਉਸਨੇ ਸੁਣਿਆ ਹੈ ਕਿ ਤੁਸੀਂ ਉਸਦੇ ਵਿਰੁੱਧ ਬੁੜ-ਬੁੜ ਕਰਦੇ ਹੋ, ਅਸੀਂ ਕੌਣ ਹਾਂ ਜੋ ਤੁਸੀਂ ਸਾਡੇ ਵਿਰੁੱਧ ਬੁੜ-ਬੁੜ ਕਰੋ?”
8ਮੋਸ਼ੇਹ ਨੇ ਇਹ ਵੀ ਕਿਹਾ, “ਤੁਸੀਂ ਜਾਣਦੇ ਹੋਵੋਗੇ ਕਿ ਇਹ ਯਾਹਵੇਹ ਹੈ ਜੋ ਤੁਹਾਨੂੰ ਸ਼ਾਮ ਨੂੰ ਖਾਣ ਲਈ ਮਾਸ ਦਿੰਦਾ ਹੈ ਅਤੇ ਸਵੇਰ ਨੂੰ ਉਹ ਰੋਟੀਆਂ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ। ਅਸੀਂ ਕੌਣ ਹਾਂ? ਤੁਸੀਂ ਸਾਡੇ ਵਿਰੁੱਧ ਨਹੀਂ, ਸਗੋਂ ਯਾਹਵੇਹ ਦੇ ਵਿਰੁੱਧ ਬੁੜ-ਬੁੜ ਕਰ ਰਹੇ ਹੋ।”
9ਫਿਰ ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ, ‘ਯਾਹਵੇਹ ਦੇ ਸਾਹਮਣੇ ਆਓ, ਕਿਉਂਕਿ ਉਸਨੇ ਤੁਹਾਡੀ ਬੁੜ-ਬੁੜ ਸੁਣੀ ਹੈ।’ ”
10ਜਦੋਂ ਹਾਰੋਨ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਉਹਨਾਂ ਨੇ ਉਜਾੜ ਵੱਲ ਦੇਖਿਆ, ਅਤੇ ਬੱਦਲ ਵਿੱਚ ਯਾਹਵੇਹ ਦਾ ਪਰਤਾਪ ਦਿਖਾਈ ਦੇ ਰਿਹਾ ਸੀ।
11ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,