ਕੂਚ 16

ਯਾਦ ਰੱਖੋ ਕਿ ਯਾਹਵੇਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸ ਲਈ ਛੇਵੇਂ ਦਿਨ ਉਹ ਤੁਹਾਨੂੰ ਦੋ ਦਿਨਾਂ ਲਈ ਰੋਟੀ ਦਿੰਦਾ ਹੈ। ਹਰ ਕਿਸੇ ਨੇ ਸੱਤਵੇਂ ਦਿਨ ਜਿੱਥੇ ਉਹ ਹਨ ਉੱਥੇ ਹੀ ਰਹਿਣਾ ਹੈ ਕਿਸੇ ਨੇ ਬਾਹਰ ਨਹੀਂ ਜਾਣਾ ਹੈ।”

Exodus 16:29 (UKJV) See, for that the LORD has given you the sabbath, therefore he gives you on the sixth day the bread of two days; abide all of you every man in his place, let no man go out of his place on the seventh day.

27ਤਾਂ ਵੀ, ਕੁਝ ਲੋਕ ਸੱਤਵੇਂ ਦਿਨ ਇਸ ਨੂੰ ਇਕੱਠਾ ਕਰਨ ਲਈ ਬਾਹਰ ਗਏ, ਪਰ ਉਹਨਾਂ ਨੂੰ ਕੁਝ ਨਾ ਮਿਲਿਆ।

28ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਹਿਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰੋਗੇ?

29ਯਾਦ ਰੱਖੋ ਕਿ ਯਾਹਵੇਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸ ਲਈ ਛੇਵੇਂ ਦਿਨ ਉਹ ਤੁਹਾਨੂੰ ਦੋ ਦਿਨਾਂ ਲਈ ਰੋਟੀ ਦਿੰਦਾ ਹੈ। ਹਰ ਕਿਸੇ ਨੇ ਸੱਤਵੇਂ ਦਿਨ ਜਿੱਥੇ ਉਹ ਹਨ ਉੱਥੇ ਹੀ ਰਹਿਣਾ ਹੈ ਕਿਸੇ ਨੇ ਬਾਹਰ ਨਹੀਂ ਜਾਣਾ ਹੈ।”

30ਇਸ ਲਈ ਲੋਕਾਂ ਨੇ ਸੱਤਵੇਂ ਦਿਨ ਆਰਾਮ ਕੀਤਾ।

31ਇਸਰਾਏਲ ਦੇ ਲੋਕ ਰੋਟੀ ਨੂੰ ਮੰਨ ਕਹਿੰਦੇ ਸਨ। ਇਹ ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.