25ਮੋਸ਼ੇਹ ਨੇ ਕਿਹਾ, “ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ।
26ਛੇ ਦਿਨ ਤੁਸੀਂ ਇਸ ਨੂੰ ਇਕੱਠਾ ਕਰਨਾ ਹੈ, ਪਰ ਸੱਤਵੇਂ ਦਿਨ ਸਬਤ ਦੇ ਦਿਨ ਕੁਝ ਨਹੀਂ ਹੋਵੇਗਾ।”
27ਤਾਂ ਵੀ, ਕੁਝ ਲੋਕ ਸੱਤਵੇਂ ਦਿਨ ਇਸ ਨੂੰ ਇਕੱਠਾ ਕਰਨ ਲਈ ਬਾਹਰ ਗਏ, ਪਰ ਉਹਨਾਂ ਨੂੰ ਕੁਝ ਨਾ ਮਿਲਿਆ।
28ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਹਿਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰੋਗੇ?
29ਯਾਦ ਰੱਖੋ ਕਿ ਯਾਹਵੇਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸ ਲਈ ਛੇਵੇਂ ਦਿਨ ਉਹ ਤੁਹਾਨੂੰ ਦੋ ਦਿਨਾਂ ਲਈ ਰੋਟੀ ਦਿੰਦਾ ਹੈ। ਹਰ ਕਿਸੇ ਨੇ ਸੱਤਵੇਂ ਦਿਨ ਜਿੱਥੇ ਉਹ ਹਨ ਉੱਥੇ ਹੀ ਰਹਿਣਾ ਹੈ ਕਿਸੇ ਨੇ ਬਾਹਰ ਨਹੀਂ ਜਾਣਾ ਹੈ।”