ਕੂਚ 16

ਮੋਸ਼ੇਹ ਨੇ ਕਿਹਾ, “ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ।

Exodus 16:25 (UKJV) And Moses said, Eat that to day; in order to day is a sabbath unto the LORD: to day all of you shall not find it in the field.

23ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ ”

24ਇਸ ਲਈ ਉਹਨਾਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਸਵੇਰ ਤੱਕ ਇਸ ਨੂੰ ਬਚਾ ਲਿਆ, ਇਸ ਤੋਂ ਬਦਬੂ ਨਹੀਂ ਆਈ ਅਤੇ ਨਾ ਹੀ ਇਸ ਵਿੱਚ ਕੀੜੇ ਨਿਕਲੇ।

25ਮੋਸ਼ੇਹ ਨੇ ਕਿਹਾ, “ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ।

26ਛੇ ਦਿਨ ਤੁਸੀਂ ਇਸ ਨੂੰ ਇਕੱਠਾ ਕਰਨਾ ਹੈ, ਪਰ ਸੱਤਵੇਂ ਦਿਨ ਸਬਤ ਦੇ ਦਿਨ ਕੁਝ ਨਹੀਂ ਹੋਵੇਗਾ।”

27ਤਾਂ ਵੀ, ਕੁਝ ਲੋਕ ਸੱਤਵੇਂ ਦਿਨ ਇਸ ਨੂੰ ਇਕੱਠਾ ਕਰਨ ਲਈ ਬਾਹਰ ਗਏ, ਪਰ ਉਹਨਾਂ ਨੂੰ ਕੁਝ ਨਾ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.