ਕੂਚ 16

ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ ”

Exodus 16:23 (UKJV) And he said unto them, This is that which the LORD has said, Tomorrow is the rest of the holy sabbath unto the LORD: bake that which all of you will bake to day, and seethe that all of you will seethe; and that which remains over lay up for you to be kept until the morning.

21ਹਰ ਸਵੇਰ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਇਕੱਠਾ ਕਰਦਾ ਸੀ ਅਤੇ ਜਦੋਂ ਧੁੱਪ ਨਿੱਕਲਦੀ ਸੀ, ਇਹ ਪਿਘਲ ਜਾਂਦਾ ਸੀ।

22ਛੇਵੇਂ ਦਿਨ ਉਹਨਾਂ ਨੇ ਦੁੱਗਣਾ ਇਕੱਠਾ ਕੀਤਾ, ਹਰੇਕ ਵਿਅਕਤੀ ਲਈ ਦੋ-ਦੋ ਓਮਰ ਅਤੇ ਮੰਡਲੀ ਦੇ ਸਾਰੇ ਆਗੂ ਆਏ ਅਤੇ ਮੋਸ਼ੇਹ ਨੂੰ ਇਸ ਦੀ ਖ਼ਬਰ ਦਿੱਤੀ।

23ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ ”

24ਇਸ ਲਈ ਉਹਨਾਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਸਵੇਰ ਤੱਕ ਇਸ ਨੂੰ ਬਚਾ ਲਿਆ, ਇਸ ਤੋਂ ਬਦਬੂ ਨਹੀਂ ਆਈ ਅਤੇ ਨਾ ਹੀ ਇਸ ਵਿੱਚ ਕੀੜੇ ਨਿਕਲੇ।

25ਮੋਸ਼ੇਹ ਨੇ ਕਿਹਾ, “ਅੱਜ ਇਸ ਨੂੰ ਖਾਓ, ਕਿਉਂਕਿ ਅੱਜ ਯਾਹਵੇਹ ਲਈ ਸਬਤ ਦਾ ਦਿਨ ਹੈ। ਤੁਹਾਨੂੰ ਅੱਜ ਜ਼ਮੀਨ ਤੇ ਇਸ ਵਿੱਚੋਂ ਕੋਈ ਵੀ ਨਹੀਂ ਮਿਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.