19ਤਦ ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਕੋਈ ਵੀ ਇਸ ਵਿੱਚੋਂ ਸਵੇਰ ਤੱਕ ਨਹੀਂ ਰੱਖੇਗਾ।”
20ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।
21ਹਰ ਸਵੇਰ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਇਕੱਠਾ ਕਰਦਾ ਸੀ ਅਤੇ ਜਦੋਂ ਧੁੱਪ ਨਿੱਕਲਦੀ ਸੀ, ਇਹ ਪਿਘਲ ਜਾਂਦਾ ਸੀ।
22ਛੇਵੇਂ ਦਿਨ ਉਹਨਾਂ ਨੇ ਦੁੱਗਣਾ ਇਕੱਠਾ ਕੀਤਾ, ਹਰੇਕ ਵਿਅਕਤੀ ਲਈ ਦੋ-ਦੋ ਓਮਰ ਅਤੇ ਮੰਡਲੀ ਦੇ ਸਾਰੇ ਆਗੂ ਆਏ ਅਤੇ ਮੋਸ਼ੇਹ ਨੂੰ ਇਸ ਦੀ ਖ਼ਬਰ ਦਿੱਤੀ।
23ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਕੱਲ੍ਹ ਨੂੰ ਸਬਤ ਦਾ ਦਿਨ, ਯਾਹਵੇਹ ਲਈ ਇੱਕ ਪਵਿੱਤਰ ਸਬਤ ਹੈ। ਇਸ ਲਈ ਜੋ ਤੁਸੀਂ ਪਕਾਉਣਾ ਚਾਹੁੰਦੇ ਹੋ ਉਸਨੂੰ ਪਕਾ ਲਓ ਅਤੇ ਜੋ ਤੁਸੀਂ ਉਬਾਲਣਾ ਚਾਹੁੰਦੇ ਹੋ ਉਸਨੂੰ ਉਬਾਲੋ। ਜੋ ਵੀ ਬਚਿਆ ਹੈ, ਉਸ ਨੂੰ ਸੰਭਾਲੋ ਅਤੇ ਸਵੇਰ ਤੱਕ ਰੱਖ ਦਿਓ।’ ”