ਕੂਚ 16

ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।

Exodus 16:20 (UKJV) Notwithstanding they hearkened not unto Moses; but some of them left of it until the morning, and it bred worms, and stank: and Moses was angry with them.

18ਅਤੇ ਜਦੋਂ ਉਹਨਾਂ ਨੇ ਇਸਨੂੰ ਓਮਰ ਦੁਆਰਾ ਮਾਪਿਆ, ਤਾਂ ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਉਸਦਾ ਘੱਟ ਨਾ ਨਿੱਕਲਿਆ, ਸਾਰਿਆਂ ਨੇ ਓਨਾ ਹੀ ਇਕੱਠਾ ਕੀਤਾ ਸੀ ਜਿੰਨਾ ਉਹਨਾਂ ਨੂੰ ਚਾਹੀਦਾ ਸੀ।

19ਤਦ ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਕੋਈ ਵੀ ਇਸ ਵਿੱਚੋਂ ਸਵੇਰ ਤੱਕ ਨਹੀਂ ਰੱਖੇਗਾ।”

20ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।

21ਹਰ ਸਵੇਰ ਨੂੰ ਹਰ ਕੋਈ ਆਪਣੀ ਲੋੜ ਅਨੁਸਾਰ ਇਕੱਠਾ ਕਰਦਾ ਸੀ ਅਤੇ ਜਦੋਂ ਧੁੱਪ ਨਿੱਕਲਦੀ ਸੀ, ਇਹ ਪਿਘਲ ਜਾਂਦਾ ਸੀ।

22ਛੇਵੇਂ ਦਿਨ ਉਹਨਾਂ ਨੇ ਦੁੱਗਣਾ ਇਕੱਠਾ ਕੀਤਾ, ਹਰੇਕ ਵਿਅਕਤੀ ਲਈ ਦੋ-ਦੋ ਓਮਰ ਅਤੇ ਮੰਡਲੀ ਦੇ ਸਾਰੇ ਆਗੂ ਆਏ ਅਤੇ ਮੋਸ਼ੇਹ ਨੂੰ ਇਸ ਦੀ ਖ਼ਬਰ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.