16ਇਹ ਉਹ ਹੈ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ, ‘ਹਰੇਕ ਨੂੰ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਉਹਨਾਂ ਨੂੰ ਚਾਹੀਦਾ ਹੈ। ਤੁਹਾਡੇ ਤੰਬੂ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਇੱਕ ਓਮਰ ਲਓ।’ ”
17ਇਸਰਾਏਲੀਆਂ ਨੇ ਉਵੇਂ ਹੀ ਕੀਤਾ ਜਿਵੇਂ ਉਹਨਾਂ ਨੂੰ ਕਿਹਾ ਗਿਆ ਸੀ; ਕੁਝ ਨੇ ਬਹੁਤ ਕੁਝ ਇਕੱਠਾ ਕੀਤਾ, ਕੁਝ ਨੇ ਥੋੜ੍ਹਾ।
18ਅਤੇ ਜਦੋਂ ਉਹਨਾਂ ਨੇ ਇਸਨੂੰ ਓਮਰ ਦੁਆਰਾ ਮਾਪਿਆ, ਤਾਂ ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਥੋੜ੍ਹਾ ਇਕੱਠਾ ਕੀਤਾ ਉਸਦਾ ਘੱਟ ਨਾ ਨਿੱਕਲਿਆ, ਸਾਰਿਆਂ ਨੇ ਓਨਾ ਹੀ ਇਕੱਠਾ ਕੀਤਾ ਸੀ ਜਿੰਨਾ ਉਹਨਾਂ ਨੂੰ ਚਾਹੀਦਾ ਸੀ।
19ਤਦ ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਕੋਈ ਵੀ ਇਸ ਵਿੱਚੋਂ ਸਵੇਰ ਤੱਕ ਨਹੀਂ ਰੱਖੇਗਾ।”
20ਹਾਲਾਂਕਿ, ਉਹਨਾਂ ਵਿੱਚੋਂ ਕੁਝ ਨੇ ਮੋਸ਼ੇਹ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਵੇਰ ਤੱਕ ਇਸ ਦਾ ਕੁਝ ਹਿੱਸਾ ਰੱਖਿਆ, ਪਰ ਇਹ ਕੀੜਿਆਂ ਨਾਲ ਭਰਿਆ ਹੋਇਆ ਸੀ ਅਤੇ ਦੁਰਗੰਧ ਆਉਣ ਲੱਗ ਪਿਆ ਸੀ। ਇਸ ਲਈ ਮੋਸ਼ੇਹ ਉਹਨਾਂ ਨਾਲ ਨਾਰਾਜ਼ ਸੀ।