31ਇਸਰਾਏਲ ਦੇ ਲੋਕ ਰੋਟੀ ਨੂੰ ਮੰਨ ਕਹਿੰਦੇ ਸਨ। ਇਹ ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਸੀ
32ਮੋਸ਼ੇਹ ਨੇ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ, ‘ਮੰਨ ਦਾ ਇੱਕ ਓਮਰ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖੋ, ਤਾਂ ਜੋ ਉਹ ਰੋਟੀ ਦੇਖ ਸਕਣ ਜੋ ਮੈਂ ਤੁਹਾਨੂੰ ਉਜਾੜ ਵਿੱਚ ਖਾਣ ਲਈ ਦਿੱਤੀ ਸੀ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’ ”
33ਇਸ ਲਈ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਇੱਕ ਘੜਾ ਲੈ ਅਤੇ ਉਸ ਵਿੱਚ ਮੰਨ ਦਾ ਇੱਕ ਓਮਰ ਪਾ। ਫਿਰ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦੇ ਅੱਗੇ ਰੱਖ ਛੱਡਣਾ।”
34ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਹਾਰੋਨ ਨੇ ਮੰਨ ਨੂੰ ਨੇਮ ਦੀ ਬਿਵਸਥਾ ਦੀਆਂ ਫੱਟੀਆਂ ਦੇ ਨਾਲ ਪਾ ਦਿੱਤਾ, ਤਾਂ ਜੋ ਇਸਨੂੰ ਸੁਰੱਖਿਅਤ ਰੱਖਿਆ ਜਾ ਸਕੇ।
35ਇਸਰਾਏਲੀਆਂ ਨੇ ਚਾਲੀ ਸਾਲਾਂ ਤੱਕ ਮੰਨ ਖਾਧਾ, ਜਦ ਤੱਕ ਉਹ ਆਪਣੇ ਦੇਸ਼ ਵਿੱਚ ਨਾ ਆਏ। ਉਹਨਾਂ ਨੇ ਮੰਨ ਖਾਧਾ ਜਦੋਂ ਤੱਕ ਉਹ ਕਨਾਨ ਦੀ ਹੱਦ ਤੱਕ ਨਾ ਪਹੁੰਚੇ।