ਕੂਚ 16

ਇਸਰਾਏਲੀਆਂ ਨੇ ਚਾਲੀ ਸਾਲਾਂ ਤੱਕ ਮੰਨ ਖਾਧਾ, ਜਦ ਤੱਕ ਉਹ ਆਪਣੇ ਦੇਸ਼ ਵਿੱਚ ਨਾ ਆਏ। ਉਹਨਾਂ ਨੇ ਮੰਨ ਖਾਧਾ ਜਦੋਂ ਤੱਕ ਉਹ ਕਨਾਨ ਦੀ ਹੱਦ ਤੱਕ ਨਾ ਪਹੁੰਚੇ।

Exodus 16:35 (UKJV) And the children of Israel did eat manna forty years, until they came to a land inhabited; they did eat manna, until they came unto the borders of the land of Canaan.

33ਇਸ ਲਈ ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਇੱਕ ਘੜਾ ਲੈ ਅਤੇ ਉਸ ਵਿੱਚ ਮੰਨ ਦਾ ਇੱਕ ਓਮਰ ਪਾ। ਫਿਰ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦੇ ਅੱਗੇ ਰੱਖ ਛੱਡਣਾ।”

34ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਹਾਰੋਨ ਨੇ ਮੰਨ ਨੂੰ ਨੇਮ ਦੀ ਬਿਵਸਥਾ ਦੀਆਂ ਫੱਟੀਆਂ ਦੇ ਨਾਲ ਪਾ ਦਿੱਤਾ, ਤਾਂ ਜੋ ਇਸਨੂੰ ਸੁਰੱਖਿਅਤ ਰੱਖਿਆ ਜਾ ਸਕੇ।

35ਇਸਰਾਏਲੀਆਂ ਨੇ ਚਾਲੀ ਸਾਲਾਂ ਤੱਕ ਮੰਨ ਖਾਧਾ, ਜਦ ਤੱਕ ਉਹ ਆਪਣੇ ਦੇਸ਼ ਵਿੱਚ ਨਾ ਆਏ। ਉਹਨਾਂ ਨੇ ਮੰਨ ਖਾਧਾ ਜਦੋਂ ਤੱਕ ਉਹ ਕਨਾਨ ਦੀ ਹੱਦ ਤੱਕ ਨਾ ਪਹੁੰਚੇ।

36(ਇੱਕ ਓਮਰ ਇੱਕ ਏਫਾਹ ਦਾ ਦਸਵਾਂ ਹਿੱਸਾ ਹੁੰਦਾ ਹੈ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.