ਕੂਚ 18

ਜਦੋਂ ਵੀ ਉਹਨਾਂ ਦਾ ਝਗੜਾ ਹੁੰਦਾ ਹੈ ਇਹ ਮੇਰੇ ਕੋਲ ਲਿਆਇਆ ਜਾਂਦਾ ਹੈ, ਮੈਂ ਦੋਵਾਂ ਧਿਰਾਂ ਵਿਚਕਾਰ ਫੈਸਲਾ ਕਰਦਾ ਹਾਂ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਅਤੇ ਬਿਵਸਥਾ ਬਾਰੇ ਸੂਚਿਤ ਕਰਦਾ ਹਾਂ।”

Exodus 18:16 (UKJV) When they have a matter, they come unto me; and I judge between one and another, and I do make them know the statutes of God, and his laws.

14ਜਦੋਂ ਉਸਦੇ ਸਹੁਰੇ ਨੇ ਇਹ ਸਭ ਕੁਝ ਦੇਖਿਆ ਜੋ ਕੁਝ ਮੋਸ਼ੇਹ ਲੋਕਾਂ ਲਈ ਕਰ ਰਿਹਾ ਸੀ, ਉਸਨੇ ਕਿਹਾ, “ਇਹ ਕੀ ਗੱਲ ਹੈ ਜੋ ਤੂੰ ਲੋਕਾਂ ਨਾਲ ਕਰ ਰਿਹਾ ਹੈ? ਤੂੰ ਇਕੱਲੇ ਨਿਆਈਂ ਵਜੋਂ ਕਿਉਂ ਬੈਠਾ ਹੈ, ਜਦੋਂ ਕਿ ਇਹ ਸਾਰੇ ਲੋਕ ਸਵੇਰ ਤੋਂ ਸ਼ਾਮ ਤੱਕ ਤੇਰੇ ਆਲੇ-ਦੁਆਲੇ ਖੜ੍ਹੇ ਹਨ?”

15ਮੋਸ਼ੇਹ ਨੇ ਉਸਨੂੰ ਉੱਤਰ ਦਿੱਤਾ, “ਕਿਉਂਕਿ ਲੋਕ ਮੇਰੇ ਕੋਲ ਪਰਮੇਸ਼ਵਰ ਦੀ ਇੱਛਾ ਦੀ ਭਾਲ ਕਰਨ ਲਈ ਆਉਂਦੇ ਹਨ।

16ਜਦੋਂ ਵੀ ਉਹਨਾਂ ਦਾ ਝਗੜਾ ਹੁੰਦਾ ਹੈ ਇਹ ਮੇਰੇ ਕੋਲ ਲਿਆਇਆ ਜਾਂਦਾ ਹੈ, ਮੈਂ ਦੋਵਾਂ ਧਿਰਾਂ ਵਿਚਕਾਰ ਫੈਸਲਾ ਕਰਦਾ ਹਾਂ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਅਤੇ ਬਿਵਸਥਾ ਬਾਰੇ ਸੂਚਿਤ ਕਰਦਾ ਹਾਂ।”

17ਮੋਸ਼ੇਹ ਦੇ ਸਹੁਰੇ ਨੇ ਜਵਾਬ ਦਿੱਤਾ, “ਤੂੰ ਜੋ ਕਰ ਰਹਿ ਹੈ, ਇਹ ਚੰਗਾ ਨਹੀਂ ਹੈ।

18ਤੂੰ ਅਤੇ ਇਹ ਲੋਕ ਜੋ ਤੇਰੇ ਕੋਲ ਆਉਂਦੇ ਹਨ, ਸਿਰਫ ਆਪਣੇ ਆਪ ਨੂੰ ਥਕਾਓਗੇ। ਕੰਮ ਤੁਹਾਡੇ ਲਈ ਬਹੁਤ ਭਾਰੀ ਹੈ; ਤੂੰ ਇਕੱਲਾ ਇਸ ਨੂੰ ਨਹੀਂ ਸੰਭਾਲ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.