15ਮੋਸ਼ੇਹ ਨੇ ਉਸਨੂੰ ਉੱਤਰ ਦਿੱਤਾ, “ਕਿਉਂਕਿ ਲੋਕ ਮੇਰੇ ਕੋਲ ਪਰਮੇਸ਼ਵਰ ਦੀ ਇੱਛਾ ਦੀ ਭਾਲ ਕਰਨ ਲਈ ਆਉਂਦੇ ਹਨ।
16ਜਦੋਂ ਵੀ ਉਹਨਾਂ ਦਾ ਝਗੜਾ ਹੁੰਦਾ ਹੈ ਇਹ ਮੇਰੇ ਕੋਲ ਲਿਆਇਆ ਜਾਂਦਾ ਹੈ, ਮੈਂ ਦੋਵਾਂ ਧਿਰਾਂ ਵਿਚਕਾਰ ਫੈਸਲਾ ਕਰਦਾ ਹਾਂ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਹੁਕਮਾਂ ਅਤੇ ਬਿਵਸਥਾ ਬਾਰੇ ਸੂਚਿਤ ਕਰਦਾ ਹਾਂ।”
17ਮੋਸ਼ੇਹ ਦੇ ਸਹੁਰੇ ਨੇ ਜਵਾਬ ਦਿੱਤਾ, “ਤੂੰ ਜੋ ਕਰ ਰਹਿ ਹੈ, ਇਹ ਚੰਗਾ ਨਹੀਂ ਹੈ।
18ਤੂੰ ਅਤੇ ਇਹ ਲੋਕ ਜੋ ਤੇਰੇ ਕੋਲ ਆਉਂਦੇ ਹਨ, ਸਿਰਫ ਆਪਣੇ ਆਪ ਨੂੰ ਥਕਾਓਗੇ। ਕੰਮ ਤੁਹਾਡੇ ਲਈ ਬਹੁਤ ਭਾਰੀ ਹੈ; ਤੂੰ ਇਕੱਲਾ ਇਸ ਨੂੰ ਨਹੀਂ ਸੰਭਾਲ ਸਕਦਾ।
19ਹੁਣ ਮੇਰੀ ਗੱਲ ਸੁਣ ਅਤੇ ਮੈਂ ਤੈਨੂੰ ਕੁਝ ਸਲਾਹ ਦੇਵਾਂਗਾ, ਅਤੇ ਪਰਮੇਸ਼ਵਰ ਤੇਰੇ ਨਾਲ ਹੋਵੇ। ਤੈਨੂੰ ਪਰਮੇਸ਼ਵਰ ਦੇ ਸਾਹਮਣੇ ਲੋਕਾਂ ਦੇ ਪ੍ਰਤੀਨਿਧੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਝਗੜਿਆਂ ਨੂੰ ਉਸ ਕੋਲ ਲਿਆਉਣਾ ਚਾਹੀਦਾ ਹੈ।