ਕੂਚ 2

ਫ਼ਿਰਾਊਨ ਦੀ ਧੀ ਨੇ ਉਸਨੂੰ ਕਿਹਾ, “ਇਸ ਬੱਚੇ ਨੂੰ ਲੈ ਜਾ ਅਤੇ ਇਸਨੂੰ ਮੇਰੇ ਲਈ ਦੁੱਧ ਪਿਲਾ ਅਤੇ ਮੈਂ ਤੈਨੂੰ ਮਜ਼ਦੂਰੀ ਦੇ ਦਿਆਂਗੀ।” ਇਸ ਲਈ ਔਰਤ ਨੇ ਬੱਚੇ ਨੂੰ ਚੁੱਕ ਕੇ ਦੁੱਧ ਪਿਲਾਇਆ।

Exodus 2:9 (UKJV) And Pharaoh's daughter said unto her, Take this child away, and nurse it for me, and I will give you your wages. And the women took the child, and nursed it.

7ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, “ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?”

8ਫ਼ਿਰਾਊਨ ਦੀ ਧੀ ਨੇ ਜਵਾਬ ਦਿੱਤਾ, “ਹਾਂ, ਜਾਓ।” ਇਸ ਲਈ ਕੁੜੀ ਗਈ ਅਤੇ ਬੱਚੇ ਦੀ ਮਾਂ ਨੂੰ ਲੈ ਆਈ।

9ਫ਼ਿਰਾਊਨ ਦੀ ਧੀ ਨੇ ਉਸਨੂੰ ਕਿਹਾ, “ਇਸ ਬੱਚੇ ਨੂੰ ਲੈ ਜਾ ਅਤੇ ਇਸਨੂੰ ਮੇਰੇ ਲਈ ਦੁੱਧ ਪਿਲਾ ਅਤੇ ਮੈਂ ਤੈਨੂੰ ਮਜ਼ਦੂਰੀ ਦੇ ਦਿਆਂਗੀ।” ਇਸ ਲਈ ਔਰਤ ਨੇ ਬੱਚੇ ਨੂੰ ਚੁੱਕ ਕੇ ਦੁੱਧ ਪਿਲਾਇਆ।

10ਜਦੋਂ ਬੱਚਾ ਵੱਡਾ ਹੋ ਗਿਆ, ਤਾਂ ਉਹ ਉਸਨੂੰ ਫ਼ਿਰਾਊਨ ਦੀ ਧੀ ਕੋਲ ਲੈ ਗਈ ਅਤੇ ਉਹ ਉਸਦਾ ਪੁੱਤਰ ਬਣ ਗਿਆ। ਉਸਨੇ ਉਸਦਾ ਨਾਮ ਇਹ ਆਖ ਕੇ ਮੋਸ਼ੇਹ ਰੱਖਿਆ, “ਕਿ ਮੈਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ।”

11ਜਦੋਂ ਮੋਸ਼ੇਹ ਵੱਡਾ ਹੋ ਗਿਆ, ਇੱਕ ਦਿਨ, ਉਹ ਬਾਹਰ ਗਿਆ ਜਿੱਥੇ ਉਸਦੇ ਆਪਣੇ ਲੋਕ ਸਨ ਅਤੇ ਉਸਨੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ ਨੂੰ ਕੁੱਟਦੇ ਹੋਏ ਦੇਖਿਆ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਇੱਕ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.