ਕੂਚ 2

ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, “ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?”

Exodus 2:7 (UKJV) Then said his sister to Pharaoh's daughter, Shall I go and call to you a nurse of the Hebrew women, that she may nurse the child for you?

5ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ।

6ਦਾਸੀ ਨੇ ਟੋਕਰੀ ਨੂੰ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ। ਉਹ ਰੋ ਰਿਹਾ ਸੀ ਅਤੇ ਉਸ ਨੂੰ ਬੱਚੇ ਤੇ ਤਰਸ ਆਇਆ। ਉਸਨੇ ਕਿਹਾ, “ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।”

7ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, “ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?”

8ਫ਼ਿਰਾਊਨ ਦੀ ਧੀ ਨੇ ਜਵਾਬ ਦਿੱਤਾ, “ਹਾਂ, ਜਾਓ।” ਇਸ ਲਈ ਕੁੜੀ ਗਈ ਅਤੇ ਬੱਚੇ ਦੀ ਮਾਂ ਨੂੰ ਲੈ ਆਈ।

9ਫ਼ਿਰਾਊਨ ਦੀ ਧੀ ਨੇ ਉਸਨੂੰ ਕਿਹਾ, “ਇਸ ਬੱਚੇ ਨੂੰ ਲੈ ਜਾ ਅਤੇ ਇਸਨੂੰ ਮੇਰੇ ਲਈ ਦੁੱਧ ਪਿਲਾ ਅਤੇ ਮੈਂ ਤੈਨੂੰ ਮਜ਼ਦੂਰੀ ਦੇ ਦਿਆਂਗੀ।” ਇਸ ਲਈ ਔਰਤ ਨੇ ਬੱਚੇ ਨੂੰ ਚੁੱਕ ਕੇ ਦੁੱਧ ਪਿਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.