ਕੂਚ 2

ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ।

Exodus 2:5 (UKJV) And the daughter of Pharaoh came down to wash herself at the river; and her maidens walked along by the river's side; and when she saw the ark among the flags, she sent her maid to fetch it.

3ਪਰ ਜਦੋਂ ਉਹ ਬੱਚੇ ਨੂੰ ਹੋਰ ਲੁਕਾ ਨਾ ਸਕੀ ਤਦ ਉਸਨੇ ਉਸਦੇ ਲਈ ਇੱਕ ਸਰਕੰਢੇ ਦੀ ਟੋਕਰੀ ਲਿਆਂਦੀ ਅਤੇ ਇਸਨੂੰ ਚੀਕਨੀ ਮਿੱਟੀ ਅਤੇ ਰਾਲ ਦੇ ਨਾਲ ਲੇਪ ਕੀਤਾ। ਫਿਰ ਉਸਨੇ ਬੱਚੇ ਨੂੰ ਉਸ ਵਿੱਚ ਰੱਖਿਆ ਅਤੇ ਇਸਨੂੰ ਨੀਲ ਨਦੀ ਦੇ ਕੰਢੇ ਕਾਨੇ ਦੇ ਵਿਚਕਾਰ ਰੱਖ ਦਿੱਤਾ।

4ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।

5ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ।

6ਦਾਸੀ ਨੇ ਟੋਕਰੀ ਨੂੰ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ। ਉਹ ਰੋ ਰਿਹਾ ਸੀ ਅਤੇ ਉਸ ਨੂੰ ਬੱਚੇ ਤੇ ਤਰਸ ਆਇਆ। ਉਸਨੇ ਕਿਹਾ, “ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।”

7ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, “ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.