1ਹੁਣ ਲੇਵੀ ਦੇ ਗੋਤ ਦੇ ਇੱਕ ਆਦਮੀ ਨੇ ਇੱਕ ਲੇਵੀ ਔਰਤ ਨਾਲ ਵਿਆਹ ਕੀਤਾ,
2ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਉਸਨੇ ਦੇਖਿਆ ਕਿ ਉਹ ਬਹੁਤ ਸੋਹਣਾ ਬੱਚਾ ਹੈ, ਉਸਨੇ ਬੱਚੇ ਨੂੰ ਤਿੰਨ ਮਹੀਨਿਆਂ ਲਈ ਲੁਕਾ ਕੇ ਰੱਖਿਆ।
3ਪਰ ਜਦੋਂ ਉਹ ਬੱਚੇ ਨੂੰ ਹੋਰ ਲੁਕਾ ਨਾ ਸਕੀ ਤਦ ਉਸਨੇ ਉਸਦੇ ਲਈ ਇੱਕ ਸਰਕੰਢੇ ਦੀ ਟੋਕਰੀ ਲਿਆਂਦੀ ਅਤੇ ਇਸਨੂੰ ਚੀਕਨੀ ਮਿੱਟੀ ਅਤੇ ਰਾਲ ਦੇ ਨਾਲ ਲੇਪ ਕੀਤਾ। ਫਿਰ ਉਸਨੇ ਬੱਚੇ ਨੂੰ ਉਸ ਵਿੱਚ ਰੱਖਿਆ ਅਤੇ ਇਸਨੂੰ ਨੀਲ ਨਦੀ ਦੇ ਕੰਢੇ ਕਾਨੇ ਦੇ ਵਿਚਕਾਰ ਰੱਖ ਦਿੱਤਾ।
4ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।
5ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ।