ਕੂਚ 2

ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।

Exodus 2:4 (UKJV) And his sister stood far off, to know what would be done to him.

2ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਉਸਨੇ ਦੇਖਿਆ ਕਿ ਉਹ ਬਹੁਤ ਸੋਹਣਾ ਬੱਚਾ ਹੈ, ਉਸਨੇ ਬੱਚੇ ਨੂੰ ਤਿੰਨ ਮਹੀਨਿਆਂ ਲਈ ਲੁਕਾ ਕੇ ਰੱਖਿਆ।

3ਪਰ ਜਦੋਂ ਉਹ ਬੱਚੇ ਨੂੰ ਹੋਰ ਲੁਕਾ ਨਾ ਸਕੀ ਤਦ ਉਸਨੇ ਉਸਦੇ ਲਈ ਇੱਕ ਸਰਕੰਢੇ ਦੀ ਟੋਕਰੀ ਲਿਆਂਦੀ ਅਤੇ ਇਸਨੂੰ ਚੀਕਨੀ ਮਿੱਟੀ ਅਤੇ ਰਾਲ ਦੇ ਨਾਲ ਲੇਪ ਕੀਤਾ। ਫਿਰ ਉਸਨੇ ਬੱਚੇ ਨੂੰ ਉਸ ਵਿੱਚ ਰੱਖਿਆ ਅਤੇ ਇਸਨੂੰ ਨੀਲ ਨਦੀ ਦੇ ਕੰਢੇ ਕਾਨੇ ਦੇ ਵਿਚਕਾਰ ਰੱਖ ਦਿੱਤਾ।

4ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।

5ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ।

6ਦਾਸੀ ਨੇ ਟੋਕਰੀ ਨੂੰ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ। ਉਹ ਰੋ ਰਿਹਾ ਸੀ ਅਤੇ ਉਸ ਨੂੰ ਬੱਚੇ ਤੇ ਤਰਸ ਆਇਆ। ਉਸਨੇ ਕਿਹਾ, “ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.