20“ਕੋਈ ਵੀ ਵਿਅਕਤੀ ਜੋ ਆਪਣੇ ਨਰ ਜਾਂ ਨਾਰੀ ਗੁਲਾਮ ਨੂੰ ਡੰਡੇ ਨਾਲ ਕੁੱਟਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਗੁਲਾਮ ਮਰ ਜਾਂਦਾ ਹੈ,
21ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।
22“ਜੇਕਰ ਲੋਕ ਲੜਦੇ ਹਨ ਅਤੇ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਦੇ ਹਨ ਅਤੇ ਉਸਦਾ ਗਰਭ ਡਿੱਗ ਜਾਂਦਾ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੇ, ਤਾਂ ਅਪਰਾਧੀ ਨੂੰ ਔਰਤ ਦਾ ਪਤੀ ਜੋ ਵੀ ਮੰਗ ਕਰੇ ਅਤੇ ਨਿਆਂਈਆਂ ਦੇ ਅਨੁਸਾਰ ਦੇਵੇ।
23ਪਰ ਜੇ ਕੋਈ ਗੰਭੀਰ ਚੋਟ ਹੈ, ਤਾਂ ਤੁਹਾਨੂੰ ਜਾਨ ਦੇ ਬਦਲੇ ਜਾਨ ਲੈਣੀ ਚਾਹੀਦੀ ਹੈ,
24ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ,