ਕੂਚ 21

ਜਿਸ ਨੇ ਟੋਏ ਨੂੰ ਖੋਲ੍ਹਿਆ ਹੈ, ਉਸ ਨੂੰ ਨੁਕਸਾਨ ਲਈ ਮਾਲਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

Exodus 21:34 (UKJV) The owner of the pit shall make it good, and give money unto the owner of them; and the dead beast shall be his.

32ਜੇ ਬਲਦ ਕਿਸੇ ਨੌਕਰ ਜਾਂ ਗੋਲੀ ਨੂੰ ਮਾਰਦਾ ਹੈ, ਤਾਂ ਮਾਲਕ ਨੂੰ ਤੀਹ ਸ਼ੈਕੇਲ ਚਾਂਦੀ ਦਾਸ ਦੇ ਮਾਲਕ ਨੂੰ ਦੇਣੀ ਚਾਹੀਦੀ ਹੈ ਅਤੇ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਣਾ ਚਾਹੀਦਾ ਹੈ।

33“ਜੇ ਕੋਈ ਟੋਏ ਨੂੰ ਖੋਲ੍ਹਦਾ ਹੈ ਜਾਂ ਪੁੱਟਦਾ ਹੈ ਅਤੇ ਉਸ ਨੂੰ ਨਾ ਢੱਕੇ ਅਤੇ ਇੱਕ ਬਲਦ ਜਾਂ ਗਧਾ ਉਸ ਵਿੱਚ ਡਿੱਗ ਪੈਂਦਾ ਹੈ,

34ਜਿਸ ਨੇ ਟੋਏ ਨੂੰ ਖੋਲ੍ਹਿਆ ਹੈ, ਉਸ ਨੂੰ ਨੁਕਸਾਨ ਲਈ ਮਾਲਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

35“ਜੇਕਰ ਕਿਸੇ ਦਾ ਬਲਦ ਕਿਸੇ ਹੋਰ ਦੇ ਬਲਦ ਨੂੰ ਜ਼ਖਮੀ ਕਰਦਾ ਹੈ ਅਤੇ ਉਹ ਮਰ ਜਾਂਦਾ ਹੈ, ਤਾਂ ਦੋਵੇਂ ਧਿਰਾਂ ਜਿਉਂਦੇ ਨੂੰ ਵੇਚ ਦੇਣ ਅਤੇ ਪੈਸੇ ਅਤੇ ਮਰੇ ਹੋਏ ਜਾਨਵਰ ਨੂੰ ਬਰਾਬਰ ਵੰਡ ਦੇਣ।

36ਹਾਲਾਂਕਿ, ਜੇ ਇਹ ਜਾਣਿਆ ਜਾਂਦਾ ਸੀ ਕਿ ਬਲਦ ਨੂੰ ਮਰਨ ਦੀ ਆਦਤ ਹੈ, ਫਿਰ ਵੀ ਮਾਲਕ ਨੇ ਇਸ ਨੂੰ ਬੰਦ ਨਹੀਂ ਕੀਤਾ, ਤਾਂ ਮਾਲਕ ਨੂੰ ਪਸ਼ੂ ਦੇ ਬਦਲੇ ਪਸ਼ੂ ਦੇਣਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.