ਕੂਚ 22

ਜੇ ਉਸਦਾ ਪਿਤਾ ਉਸਨੂੰ ਦੇਣ ਤੋਂ ਬਿਲਕੁਲ ਇਨਕਾਰ ਕਰਦਾ ਹੈ, ਤਾਂ ਉਸਨੂੰ ਅਜੇ ਵੀ ਕੁਆਰੀਆਂ ਲਈ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ।

Exodus 22:17 (UKJV) If her father utterly refuse to give her unto him, he shall pay money according to the dowry of virgins.

15ਪਰ ਜੇਕਰ ਮਾਲਕ ਪਸ਼ੂ ਦੇ ਨਾਲ ਹੈ, ਤਾਂ ਉਧਾਰ ਲੈਣ ਵਾਲੇ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ਤੇ ਰੱਖਿਆ ਗਿਆ ਸੀ, ਤਾਂ ਕਿਰਾਏ ਲਈ ਦਿੱਤੇ ਗਏ ਪੈਸੇ ਨੁਕਸਾਨ ਨੂੰ ਪੂਰਾ ਕਰਦੇ ਹਨ।

16“ਜੇ ਕੋਈ ਆਦਮੀ ਕਿਸੇ ਕੁਆਰੀ ਨੂੰ ਭਰਮਾਉਂਦਾ ਹੈ ਜਿਸਦਾ ਵਿਆਹ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਹੈ ਅਤੇ ਉਹ ਉਸਦੇ ਨਾਲ ਸੌਂਦਾ ਹੈ, ਤਾਂ ਉਸਨੂੰ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ, ਅਤੇ ਉਹ ਉਸਦੀ ਪਤਨੀ ਹੋਵੇਗੀ।

17ਜੇ ਉਸਦਾ ਪਿਤਾ ਉਸਨੂੰ ਦੇਣ ਤੋਂ ਬਿਲਕੁਲ ਇਨਕਾਰ ਕਰਦਾ ਹੈ, ਤਾਂ ਉਸਨੂੰ ਅਜੇ ਵੀ ਕੁਆਰੀਆਂ ਲਈ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ।

18“ਜਾਦੂਗਰਨੀ ਨੂੰ ਜੀਉਂਦਾ ਨਾ ਛੱਡ।

19“ਕੋਈ ਵੀ ਵਿਅਕਤੀ ਜੋ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ ਉਸਨੂੰ ਮਾਰਿਆ ਜਾਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.