14“ਅਗਰ ਕੋਈ ਵੀ ਵਿਅਕਤੀ ਆਪਣੇ ਗੁਆਂਢੀ ਤੋਂ ਜਾਨਵਰ ਉਧਾਰ ਲੈਂਦਾ ਹੈ ਅਤੇ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਦੋਂ ਕਿ ਮਾਲਕ ਮੌਜੂਦ ਨਹੀਂ ਹੁੰਦਾ, ਉਸਨੂੰ ਉਸਦਾ ਮੁੱਲ ਝਕਾਉਣਾ ਪਵੇਗਾ।
15ਪਰ ਜੇਕਰ ਮਾਲਕ ਪਸ਼ੂ ਦੇ ਨਾਲ ਹੈ, ਤਾਂ ਉਧਾਰ ਲੈਣ ਵਾਲੇ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ਤੇ ਰੱਖਿਆ ਗਿਆ ਸੀ, ਤਾਂ ਕਿਰਾਏ ਲਈ ਦਿੱਤੇ ਗਏ ਪੈਸੇ ਨੁਕਸਾਨ ਨੂੰ ਪੂਰਾ ਕਰਦੇ ਹਨ।
16“ਜੇ ਕੋਈ ਆਦਮੀ ਕਿਸੇ ਕੁਆਰੀ ਨੂੰ ਭਰਮਾਉਂਦਾ ਹੈ ਜਿਸਦਾ ਵਿਆਹ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਹੈ ਅਤੇ ਉਹ ਉਸਦੇ ਨਾਲ ਸੌਂਦਾ ਹੈ, ਤਾਂ ਉਸਨੂੰ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ, ਅਤੇ ਉਹ ਉਸਦੀ ਪਤਨੀ ਹੋਵੇਗੀ।
17ਜੇ ਉਸਦਾ ਪਿਤਾ ਉਸਨੂੰ ਦੇਣ ਤੋਂ ਬਿਲਕੁਲ ਇਨਕਾਰ ਕਰਦਾ ਹੈ, ਤਾਂ ਉਸਨੂੰ ਅਜੇ ਵੀ ਕੁਆਰੀਆਂ ਲਈ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ।
18“ਜਾਦੂਗਰਨੀ ਨੂੰ ਜੀਉਂਦਾ ਨਾ ਛੱਡ।