ਕੂਚ 23

“ਪਤੀਰੀ ਰੋਟੀ ਦਾ ਤਿਉਹਾਰ ਮਨਾਓ ਅਤੇ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਨਿੱਕਲ ਆਏ ਹੋ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਾ ਆਵੇ।

Exodus 23:15 (UKJV) You shall keep the feast of unleavened bread: (you shall eat unleavened bread seven days, as I commanded you, in the time appointed of the month Abib; for in it you came out from Egypt: and none shall appear before me empty:)

13“ਉਹ ਸਭ ਕੁਝ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਕਿਹਾ ਹੈ। ਹੋਰ ਦੇਵਤਿਆਂ ਨਾ ਨਾਮ ਨਾ ਜਪੋ, ਉਹਨਾਂ ਨੂੰ ਤੁਹਾਡੇ ਬੁੱਲ੍ਹਾਂ ਤੋਂ ਸੁਣਨ ਵੀ ਨਾ ਦਿਓ।

14“ਸਾਲ ਵਿੱਚ ਤਿੰਨ ਵਾਰ ਤੁਸੀਂ ਮੇਰੇ ਲਈ ਇੱਕ ਤਿਉਹਾਰ ਮਨਾਉਣਾ ਹੈ।

15“ਪਤੀਰੀ ਰੋਟੀ ਦਾ ਤਿਉਹਾਰ ਮਨਾਓ ਅਤੇ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਨਿੱਕਲ ਆਏ ਹੋ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਾ ਆਵੇ।

16“ਤੁਹਾਡੇ ਖੇਤ ਵਿੱਚ ਬੀਜੀ ਫ਼ਸਲ ਦੇ ਪਹਿਲੇ ਫਲਾਂ ਨਾਲ ਵਾਢੀ ਦਾ ਤਿਉਹਾਰ ਮਨਾਓ। “ਸਾਲ ਦੇ ਅੰਤ ਵਿੱਚ ਇਕੱਠੇ ਹੋਣ ਦਾ ਤਿਉਹਾਰ ਮਨਾਓ, ਜਦੋਂ ਤੁਸੀਂ ਖੇਤ ਵਿੱਚੋਂ ਆਪਣੀਆਂ ਫ਼ਸਲਾਂ ਇਕੱਠੀਆਂ ਕਰਦੇ ਹੋ।

17“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.