ਕੂਚ 23

“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।

Exodus 23:17 (UKJV) Three items in the year all your males shall appear before the LORD God.

15“ਪਤੀਰੀ ਰੋਟੀ ਦਾ ਤਿਉਹਾਰ ਮਨਾਓ ਅਤੇ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਨਿੱਕਲ ਆਏ ਹੋ। “ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਾ ਆਵੇ।

16“ਤੁਹਾਡੇ ਖੇਤ ਵਿੱਚ ਬੀਜੀ ਫ਼ਸਲ ਦੇ ਪਹਿਲੇ ਫਲਾਂ ਨਾਲ ਵਾਢੀ ਦਾ ਤਿਉਹਾਰ ਮਨਾਓ। “ਸਾਲ ਦੇ ਅੰਤ ਵਿੱਚ ਇਕੱਠੇ ਹੋਣ ਦਾ ਤਿਉਹਾਰ ਮਨਾਓ, ਜਦੋਂ ਤੁਸੀਂ ਖੇਤ ਵਿੱਚੋਂ ਆਪਣੀਆਂ ਫ਼ਸਲਾਂ ਇਕੱਠੀਆਂ ਕਰਦੇ ਹੋ।

17“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।

18“ਮੇਰੇ ਅੱਗੇ ਖਮੀਰ ਵਾਲੀ ਰੋਟੀ ਦੇ ਨਾਲ ਕੋਈ ਵੀ ਜਾਨਵਰ ਬਲੀ ਨਾ ਚੜ੍ਹਾਓ। “ਮੇਰੇ ਤਿਉਹਾਰ ਦੀਆਂ ਭੇਟਾਂ ਦੀ ਚਰਬੀ ਸਵੇਰ ਤੱਕ ਨਾ ਰੱਖੀ ਜਾਵੇ।

19“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.