16“ਤੁਹਾਡੇ ਖੇਤ ਵਿੱਚ ਬੀਜੀ ਫ਼ਸਲ ਦੇ ਪਹਿਲੇ ਫਲਾਂ ਨਾਲ ਵਾਢੀ ਦਾ ਤਿਉਹਾਰ ਮਨਾਓ। “ਸਾਲ ਦੇ ਅੰਤ ਵਿੱਚ ਇਕੱਠੇ ਹੋਣ ਦਾ ਤਿਉਹਾਰ ਮਨਾਓ, ਜਦੋਂ ਤੁਸੀਂ ਖੇਤ ਵਿੱਚੋਂ ਆਪਣੀਆਂ ਫ਼ਸਲਾਂ ਇਕੱਠੀਆਂ ਕਰਦੇ ਹੋ।
17“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।
18“ਮੇਰੇ ਅੱਗੇ ਖਮੀਰ ਵਾਲੀ ਰੋਟੀ ਦੇ ਨਾਲ ਕੋਈ ਵੀ ਜਾਨਵਰ ਬਲੀ ਨਾ ਚੜ੍ਹਾਓ। “ਮੇਰੇ ਤਿਉਹਾਰ ਦੀਆਂ ਭੇਟਾਂ ਦੀ ਚਰਬੀ ਸਵੇਰ ਤੱਕ ਨਾ ਰੱਖੀ ਜਾਵੇ।
19“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।
20“ਵੇਖੋ, ਮੈਂ ਇੱਕ ਦੂਤ ਨੂੰ ਤੁਹਾਡੇ ਅੱਗੇ ਭੇਜ ਰਿਹਾ ਹਾਂ ਜੋ ਰਸਤੇ ਵਿੱਚ ਤੁਹਾਡੀ ਰਾਖੀ ਕਰੇਗਾ ਅਤੇ ਤੁਹਾਨੂੰ ਉਸ ਥਾਂ ਤੇ ਲੈ ਜਾਵੇਗਾ ਜਿਹੜਾ ਮੈਂ ਤਿਆਰ ਕੀਤਾ ਹੈ।