ਕੂਚ 23

ਅਤੇ ਮੁਕੱਦਮੇ ਵਿੱਚ ਕਿਸੇ ਗਰੀਬ ਵਿਅਕਤੀ ਦਾ ਪੱਖਪਾਤ ਨਾ ਕਰੋ।

Exodus 23:3 (UKJV) Neither shall you countenance a poor man in his cause.

1“ਝੂਠੀਆਂ ਗੱਲਾਂ ਨਾ ਫੈਲਾਓ ਅਤੇ ਨਾ ਹੀ ਝੂਠੇ ਗਵਾਹ ਬਣ ਕੇ ਕਿਸੇ ਦੋਸ਼ੀ ਦੀ ਮਦਦ ਕਰੋ।

2“ਨਾ ਬੁਰਾਈ ਕਰਨ ਲਈ ਭੀੜ ਨਾਲ ਜੁੜੋ, ਨਾ ਹੀ ਝਗੜੇ ਵਿੱਚ ਭੀੜ ਨਾਲ ਝੂਠ ਬੋਲੋ।

3ਅਤੇ ਮੁਕੱਦਮੇ ਵਿੱਚ ਕਿਸੇ ਗਰੀਬ ਵਿਅਕਤੀ ਦਾ ਪੱਖਪਾਤ ਨਾ ਕਰੋ।

4“ਜੇ ਤੁਸੀਂ ਆਪਣੇ ਦੁਸ਼ਮਣ ਦੇ ਬਲਦ ਜਾਂ ਗਧੇ ਨੂੰ ਭਟਕਦਾ ਹੋਇਆ ਦੇਖਦੇ ਹੋ, ਤਾਂ ਉਸਨੂੰ ਵਾਪਸ ਕਰ ਦਿਓ।

5ਜੇ ਤੁਸੀਂ ਆਪਣੇ ਦੁਸ਼ਮਣ ਦੇ ਗਧੇ ਤੇ ਬਹੁਤ ਜ਼ਿਆਦਾ ਬੋਝ ਦੇਖਦੇ ਹੋ, ਤਾਂ ਇਸ ਨੂੰ ਉੱਥੇ ਨਾ ਛੱਡੋ ਅਤੇ ਬਲਕਿ ਤੁਸੀਂ ਇਸ ਵਿੱਚ ਉਹਨਾਂ ਦੀ ਮਦਦ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.