12ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।”
13ਤਦ ਮੋਸ਼ੇਹ ਆਪਣੇ ਸਹਾਇਕ ਯੇਹੋਸ਼ੁਆ ਦੇ ਨਾਲ ਤੁਰ ਪਿਆ ਅਤੇ ਮੋਸ਼ੇਹ ਪਰਮੇਸ਼ਵਰ ਦੇ ਪਹਾੜ ਉੱਤੇ ਚੜ੍ਹ ਗਿਆ।
14ਉਸ ਨੇ ਬਜ਼ੁਰਗਾਂ ਨੂੰ ਕਿਹਾ, “ਸਾਡੇ ਲਈ ਇੱਥੇ ਇੰਤਜ਼ਾਰ ਕਰੋ ਜਦੋਂ ਤੱਕ ਅਸੀਂ ਤੁਹਾਡੇ ਕੋਲ ਵਾਪਸ ਨਹੀਂ ਆ ਜਾਂਦੇ। ਹਾਰੋਨ ਅਤੇ ਹੂਰ ਤੁਹਾਡੇ ਨਾਲ ਹਨ, ਅਤੇ ਜੇਕਰ ਕੋਈ ਗੱਲ ਹੋਵੇ ਤਾਂ ਤੁਸੀਂ ਉਹਨਾਂ ਕੋਲ ਜਾਣਾ।”
15ਜਦੋਂ ਮੋਸ਼ੇਹ ਪਹਾੜ ਉੱਤੇ ਚੜ੍ਹਿਆ, ਬੱਦਲ ਨੇ ਉਸ ਨੂੰ ਢੱਕ ਲਿਆ,
16ਅਤੇ ਯਾਹਵੇਹ ਦੀ ਮਹਿਮਾ ਸੀਨਾਈ ਪਹਾੜ ਤੇ ਟਿਕ ਗਈ। ਛੇ ਦਿਨਾਂ ਤੱਕ ਬੱਦਲ ਨੇ ਪਹਾੜ ਨੂੰ ਢੱਕਿਆ ਹੋਇਆ ਸੀ, ਅਤੇ ਸੱਤਵੇਂ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਬੱਦਲ ਦੇ ਅੰਦਰੋਂ ਬੁਲਾਇਆ।