16ਅਤੇ ਯਾਹਵੇਹ ਦੀ ਮਹਿਮਾ ਸੀਨਾਈ ਪਹਾੜ ਤੇ ਟਿਕ ਗਈ। ਛੇ ਦਿਨਾਂ ਤੱਕ ਬੱਦਲ ਨੇ ਪਹਾੜ ਨੂੰ ਢੱਕਿਆ ਹੋਇਆ ਸੀ, ਅਤੇ ਸੱਤਵੇਂ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਬੱਦਲ ਦੇ ਅੰਦਰੋਂ ਬੁਲਾਇਆ।
17ਇਸਰਾਏਲੀਆਂ ਨੂੰ ਯਾਹਵੇਹ ਦੀ ਮਹਿਮਾ ਪਹਾੜ ਦੀ ਚੋਟੀ ਉੱਤੇ ਭਸਮ ਕਰਨ ਵਾਲੀ ਅੱਗ ਵਰਗੀ ਲੱਗਦੀ ਸੀ।
18ਫਿਰ ਮੋਸ਼ੇਹ ਪਹਾੜ ਉੱਤੇ ਚੜ੍ਹਦਿਆਂ ਹੀ ਬੱਦਲ ਵਿੱਚ ਦਾਖਲ ਹੋਇਆ ਅਤੇ ਉਹ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ।