16ਫੇਰ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਰੱਖਣਾ ਜੋ ਮੈਂ ਤੈਨੂੰ ਦੇਵਾਂਗਾ।
17“ਸ਼ੁੱਧ ਸੋਨੇ ਦਾ ਬਖਸ਼ੀਸ਼ ਦਾ ਢੱਕਣ ਬਣਾਈ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਹੋਵੇ।
18ਅਤੇ ਤੂੰ ਸ਼ੁੱਧ ਸੋਨੇ ਦੇ ਦੋ ਕਰੂਬੀ ਬਣਾਈ ਤੂੰ ਉਹਨਾਂ ਨੂੰ ਬਖਸ਼ੀਸ਼ ਦੇ ਢੱਕਣ ਦੇ ਦੋਹਾਂ ਸਿਰਿਆਂ ਤੇ ਲਗਾਈ।
19ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਲਗਾਈ। ਇਹ ਕਰੂਬੀ ਬਖਸ਼ੀਸ਼ ਦੇ ਢੱਕਣ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਜਿਵੇਂ ਕਿ ਇਹ ਇੱਕ ਹੀ ਹੋਵੇ।
20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ, ਅਤੇ ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਢੱਕਣ ਵੱਲ ਨੂੰ ਹੋਣ।