20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ, ਅਤੇ ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਹੋਣ ਅਤੇ ਕਰੂਬੀਆਂ ਦੇ ਢੱਕਣ ਵੱਲ ਨੂੰ ਹੋਣ।
21ਸੰਦੂਕ ਦੇ ਉੱਪਰ ਢੱਕਣ ਰੱਖੋ ਅਤੇ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਉਸ ਵਿੱਚ ਰੱਖਣਾ ਜੋ ਮੈਂ ਤੁਹਾਨੂੰ ਦੇਵਾਂਗਾ।
22ਉੱਥੇ, ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰ ਜਿਹੜੇ ਨੇਮ ਦੇ ਸੰਦੂਕ ਦੇ ਉੱਪਰ ਹਨ, ਉਹਨਾਂ ਦੇ ਵਿਚਕਾਰ ਮੈਂ ਤੁਹਾਡੇ ਨਾਲ ਮਿਲਾਂਗਾ ਅਤੇ ਤੁਹਾਨੂੰ ਇਸਰਾਏਲੀਆਂ ਲਈ ਆਪਣੇ ਸਾਰੇ ਹੁਕਮ ਦੇਵਾਂਗਾ।
23“ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ।
24ਇਸ ਨੂੰ ਸ਼ੁੱਧ ਸੋਨੇ ਨਾਲ ਮੜ੍ਹੀ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ।