22ਉੱਥੇ, ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰ ਜਿਹੜੇ ਨੇਮ ਦੇ ਸੰਦੂਕ ਦੇ ਉੱਪਰ ਹਨ, ਉਹਨਾਂ ਦੇ ਵਿਚਕਾਰ ਮੈਂ ਤੁਹਾਡੇ ਨਾਲ ਮਿਲਾਂਗਾ ਅਤੇ ਤੁਹਾਨੂੰ ਇਸਰਾਏਲੀਆਂ ਲਈ ਆਪਣੇ ਸਾਰੇ ਹੁਕਮ ਦੇਵਾਂਗਾ।
23“ਕਿੱਕਰ ਦੀ ਲੱਕੜ ਦਾ ਇੱਕ ਮੇਜ਼ ਬਣਾਈ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ।
24ਇਸ ਨੂੰ ਸ਼ੁੱਧ ਸੋਨੇ ਨਾਲ ਮੜ੍ਹੀ ਅਤੇ ਇਸਦੇ ਦੁਆਲੇ ਸੋਨੇ ਦੀ ਬਨੇਰੀ ਬਣਾਈ।
25ਮੇਜ਼ ਦੇ ਆਲੇ-ਦੁਆਲੇ ਇੱਕ ਹੱਥ ਚੌੜਾ ਕਿਨਾਰਾ ਵੀ ਬਣਾਇਆ ਅਤੇ ਉਸ ਨੇ ਸੋਨੇ ਦੀ ਬਨੇਰੀ ਕਿਨਾਰੀ ਦੇ ਚੁਫੇਰੇ ਬਣਾਈ।
26ਮੇਜ਼ ਲਈ ਸੋਨੇ ਦੇ ਚਾਰ ਕੜੇ ਬਣਾਈ ਅਤੇ ਉਹਨਾਂ ਨੂੰ ਚਾਰੇ ਕੋਨਿਆਂ ਵਿੱਚ ਜਿੱਥੇ ਚਾਰ ਲੱਤਾਂ ਹਨ, ਬੰਨ੍ਹੋ।