ਕੂਚ 25

ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ, ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ।

Exodus 25:33 (UKJV) Three bowls made like unto almonds, with a the shape of round apples and a flower in one branch; and three bowls made like almonds in the other branch, with a the shape of round apples and a flower: so in the six branches that come out of the candlestick.

31“ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਈ। ਉਸ ਦੇ ਪਾਏਦਾਨ ਅਤੇ ਡੰਡੇ ਸੋਨੇ ਨੂੰ ਹਥੌੜੇ ਨਾਲ ਘੜ੍ਹ ਕੇ ਬਣਾਉਣਾ, ਅਤੇ ਉਹਨਾਂ ਦੇ ਨਾਲ ਇਸਦੇ ਫੁੱਲਾਂ ਵਰਗੇ ਕਟੋਰੇ, ਕਲੀਆਂ ਅਤੇ ਫੁੱਲਾਂ ਨੂੰ ਬਿਨਾਂ ਜੋੜ ਦੇ ਬਣਾਉਣਾ।

32ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ, ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ।

33ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ, ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ।

34ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਬਣਾਉ।

35ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਹੋਵੇ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਹੋਣੀ ਚਾਹੀਦੀ ਹੈ, ਕੁੱਲ ਛੇ ਟਹਿਣੀਆਂ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.