29ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ।
30ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।
31“ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਈ। ਉਸ ਦੇ ਪਾਏਦਾਨ ਅਤੇ ਡੰਡੇ ਸੋਨੇ ਨੂੰ ਹਥੌੜੇ ਨਾਲ ਘੜ੍ਹ ਕੇ ਬਣਾਉਣਾ, ਅਤੇ ਉਹਨਾਂ ਦੇ ਨਾਲ ਇਸਦੇ ਫੁੱਲਾਂ ਵਰਗੇ ਕਟੋਰੇ, ਕਲੀਆਂ ਅਤੇ ਫੁੱਲਾਂ ਨੂੰ ਬਿਨਾਂ ਜੋੜ ਦੇ ਬਣਾਉਣਾ।
32ਸ਼ਮਾਦਾਨ ਦੇ ਪਾਸਿਆਂ ਤੋਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ, ਤਿੰਨ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ।
33ਕਲੀਆਂ ਅਤੇ ਫੁੱਲਾਂ ਵਾਲੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਤਿੰਨ ਕਟੋਰੇ ਇੱਕ ਟਹਿਣੀ ਉੱਤੇ, ਤਿੰਨ ਅਗਲੀ ਟਾਹਣੀ ਉੱਤੇ, ਅਤੇ ਸ਼ਮਾਦਾਨ ਤੋਂ ਫੈਲੀਆਂ ਸਾਰੀਆਂ ਛੇ ਟਹਿਣੀਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ।