ਕੂਚ 25

ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ।

Exodus 25:29 (UKJV) And you shall make the dishes thereof, and spoons thereof, and covers thereof, and bowls thereof, to cover likewise: of pure gold shall you make them.

27ਮੇਜ਼ ਨੂੰ ਚੁੱਕਣ ਲਈ ਵਰਤੇ ਜਾਣ ਵਾਲੇ ਖੰਭਿਆਂ ਨੂੰ ਫੜਨ ਲਈ ਕੜਿਆਂ ਨੂੰ ਕਿਨਾਰਿਆ ਦੇ ਨੇੜੇ ਲਗਾਓ।

28ਕਿੱਕਰ ਦੀ ਲੱਕੜ ਦੇ ਖੰਭੇ ਬਣਾਉ, ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ ਅਤੇ ਮੇਜ਼ ਨੂੰ ਆਪਣੇ ਨਾਲ ਲੈ ਜਾਓ।

29ਅਤੇ ਉਸ ਦੀਆਂ ਪਲੇਟਾਂ ਅਤੇ ਪਕਵਾਨਾਂ ਨੂੰ ਸ਼ੁੱਧ ਸੋਨੇ ਦੀਆਂ, ਨਾਲੇ ਇਸ ਦੇ ਘੜੇ ਅਤੇ ਕਟੋਰੇ ਚੜ੍ਹਾਵੇ ਦੇ ਡੋਲ੍ਹਣ ਲਈ ਬਣਾਓ।

30ਇਸ ਮੇਜ਼ ਉੱਤੇ ਹਜ਼ੂਰੀ ਦੀ ਰੋਟੀ ਹਰ ਸਮੇਂ ਮੇਰੇ ਸਾਹਮਣੇ ਰੱਖਣਾ।

31“ਸ਼ੁੱਧ ਸੋਨੇ ਦਾ ਇੱਕ ਸ਼ਮਾਦਾਨ ਬਣਾਈ। ਉਸ ਦੇ ਪਾਏਦਾਨ ਅਤੇ ਡੰਡੇ ਸੋਨੇ ਨੂੰ ਹਥੌੜੇ ਨਾਲ ਘੜ੍ਹ ਕੇ ਬਣਾਉਣਾ, ਅਤੇ ਉਹਨਾਂ ਦੇ ਨਾਲ ਇਸਦੇ ਫੁੱਲਾਂ ਵਰਗੇ ਕਟੋਰੇ, ਕਲੀਆਂ ਅਤੇ ਫੁੱਲਾਂ ਨੂੰ ਬਿਨਾਂ ਜੋੜ ਦੇ ਬਣਾਉਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.