34ਅਤੇ ਸ਼ਮਾਦਾਨ ਉੱਤੇ ਬਦਾਮ ਦੇ ਫੁੱਲਾਂ ਦੇ ਆਕਾਰ ਦੇ ਚਾਰ ਕਟੋਰੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕਲੀਆਂ ਅਤੇ ਫੁੱਲ ਬਣਾਉ।
35ਇੱਕ ਕਲੀ ਸ਼ਮਾਦਾਨ ਤੋਂ ਫੈਲੀਆਂ ਟਾਹਣੀਆਂ ਦੇ ਪਹਿਲੇ ਜੋੜੇ ਦੇ ਹੇਠਾਂ ਹੋਵੇ, ਦੂਜੀ ਕਲੀ ਦੂਜੇ ਜੋੜੇ ਦੇ ਹੇਠਾਂ ਅਤੇ ਤੀਜੀ ਕਲੀ ਤੀਜੇ ਜੋੜੇ ਦੇ ਹੇਠਾਂ ਹੋਣੀ ਚਾਹੀਦੀ ਹੈ, ਕੁੱਲ ਛੇ ਟਹਿਣੀਆਂ ਹੋਣ।
36ਸਾਰੀਆਂ ਕਲੀਆਂ ਅਤੇ ਟਹਿਣੀਆਂ ਸ਼ਮਾਦਾਨ ਦੇ ਨਾਲ ਇੱਕ ਟੁਕੜੇ ਦੀਆਂ ਹੋਣੀਆਂ ਚਾਹੀਦੀਆਂ ਹਨ, ਸ਼ੁੱਧ ਸੋਨੇ ਦੀਆਂ ਹਥੌੜੇ ਨਾਲ ਘੜਕੇ ਬਣੇ ਹੋਏ ਹਨ।
37“ਫਿਰ ਇਸਦੇ ਸੱਤ ਦੀਵੇ ਬਣਾਈ ਅਤੇ ਉਹਨਾਂ ਨੂੰ ਇਸ ਉੱਤੇ ਲਗਾਓ ਤਾਂ ਜੋ ਉਹ ਇਸਦੇ ਸਾਹਮਣੇ ਵਾਲੀ ਜਗ੍ਹਾ ਨੂੰ ਰੋਸ਼ਨੀ ਦੇਵੇ।
38ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਸ਼ੁੱਧ ਸੋਨੇ ਦੇ ਹੋਣੇ ਚਾਹੀਦੇ ਹਨ।