19ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟਿਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੇ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੇ ਫੱਟੇ ਹੇਠ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ
20ਇਸ ਤਰ੍ਹਾਂ ਡੇਰੇ ਦੇ ਉੱਤਰ ਵਾਲੇ ਪਾਸੇ, ਵੀਹ ਤੱਖਤੇ ਬਣਾਈ
21ਅਤੇ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਤੱਖਤੇ ਹੇਠ ਦੋ ਚੀਥੀਆਂ ਅਤੇ ਦੂਜੇ ਤੱਖਤੇ ਹੇਠ ਦੋ ਚੀਥੀਆਂ
22ਪੱਛਮ ਵਾਲੇ ਪਾਸੇ ਵੱਲ ਡੇਰੇ ਦੇ ਸਿਰੇ ਤੇ ਛੇ ਤੱਖਤੇ ਬਣਾਈ।
23ਅਤੇ ਡੇਰੇ ਦੇ ਪਿਛਲੇ ਹਿੱਸੇ ਕੋਨਿਆਂ ਲਈ ਦੋ ਤੱਖਤੇ ਬਣਾਈ।