32ਇਸ ਨੂੰ ਕਿੱਕਰ ਦੀ ਲੱਕੜੀ ਦੇ ਚਾਰ ਖੰਭਿਆਂ ਉੱਤੇ ਸੋਨੇ ਨਾਲ ਮੜ੍ਹੀ ਹੋਈ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਉੱਤੇ ਖੜ੍ਹੀ ਕਰਕੇ ਸੋਨੇ ਦੇ ਹੁੱਕਾਂ ਨਾਲ ਟੰਗ ਦਿਓ।
33ਪਕੜ ਤੋਂ ਪਰਦਾ ਲਟਕਾਓ ਅਤੇ ਨੇਮ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖੋ। ਪਰਦਾ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖ ਕਰ ਦੇਵੇਗਾ।
34ਪ੍ਰਾਸਚਿਤ ਦੇ ਢੱਕਣ ਨੂੰ ਅੱਤ ਪਵਿੱਤਰ ਸਥਾਨ ਵਿੱਚ ਨੇਮ ਦੇ ਸੰਦੂਕ ਉੱਤੇ ਰੱਖੋ।
35ਮੇਜ਼ ਨੂੰ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖੋ ਅਤੇ ਸ਼ਮਾਦਾਨ ਨੂੰ ਇਸਦੇ ਸਾਹਮਣੇ ਦੱਖਣ ਵਾਲੇ ਪਾਸੇ ਰੱਖੋ।
36“ਤੰਬੂ ਦੇ ਪ੍ਰਵੇਸ਼ ਦੁਆਰ ਲਈ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਕੱਪੜੇ ਅਤੇ ਮਹੀਨ ਕਢਾਈ ਕੀਤੇ ਲਿਨਨ ਦਾ ਇੱਕ ਪਰਦਾ ਬਣਾਈ।