31“ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਓ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਹੋਣ।
32ਇਸ ਨੂੰ ਕਿੱਕਰ ਦੀ ਲੱਕੜੀ ਦੇ ਚਾਰ ਖੰਭਿਆਂ ਉੱਤੇ ਸੋਨੇ ਨਾਲ ਮੜ੍ਹੀ ਹੋਈ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਉੱਤੇ ਖੜ੍ਹੀ ਕਰਕੇ ਸੋਨੇ ਦੇ ਹੁੱਕਾਂ ਨਾਲ ਟੰਗ ਦਿਓ।
33ਪਕੜ ਤੋਂ ਪਰਦਾ ਲਟਕਾਓ ਅਤੇ ਨੇਮ ਦੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖੋ। ਪਰਦਾ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖ ਕਰ ਦੇਵੇਗਾ।
34ਪ੍ਰਾਸਚਿਤ ਦੇ ਢੱਕਣ ਨੂੰ ਅੱਤ ਪਵਿੱਤਰ ਸਥਾਨ ਵਿੱਚ ਨੇਮ ਦੇ ਸੰਦੂਕ ਉੱਤੇ ਰੱਖੋ।
35ਮੇਜ਼ ਨੂੰ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖੋ ਅਤੇ ਸ਼ਮਾਦਾਨ ਨੂੰ ਇਸਦੇ ਸਾਹਮਣੇ ਦੱਖਣ ਵਾਲੇ ਪਾਸੇ ਰੱਖੋ।