ਕੂਚ 27

ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ।

Exodus 27:17 (UKJV) All the pillars round about the court shall be filleted with silver; their hooks shall be of silver, and their sockets of brass.

15ਅਤੇ ਦੂਜੇ ਪਾਸੇ ਦੇ ਪਰਦੇ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।

16“ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ।

17ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ।

18ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ, ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ।

19ਡੇਰੇ ਦੀ ਸੇਵਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ, ਜੋ ਵੀ ਉਹਨਾਂ ਦਾ ਕੰਮ ਹੈ, ਜਿਸ ਵਿੱਚ ਤੰਬੂ ਦੀਆਂ ਸਾਰੀਆਂ ਕਿੱਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.