ਕੂਚ 27

ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ, ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ।

Exodus 27:18 (UKJV) The length of the court shall be an hundred cubits, and the breadth fifty every where, and the height five cubits of fine twined linen, and their sockets of brass.

16“ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ।

17ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ।

18ਵਿਹੜਾ ਸੌ ਹੱਥ ਲੰਮਾ ਅਤੇ ਪੰਜਾਹ ਹੱਥ ਚੌੜਾ ਹੋਵੇ, ਪੰਜ ਹੱਥ ਉੱਚੇ ਬਾਰੀਕ ਮਰੋੜੇ ਵੱਧੀਆ ਸੂਤੀ ਦੇ ਪਰਦੇ ਅਤੇ ਪਿੱਤਲ ਦੀਆਂ ਨੀਹਾਂ ਵਾਲਾ ਹੋਵੇ।

19ਡੇਰੇ ਦੀ ਸੇਵਾ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ, ਜੋ ਵੀ ਉਹਨਾਂ ਦਾ ਕੰਮ ਹੈ, ਜਿਸ ਵਿੱਚ ਤੰਬੂ ਦੀਆਂ ਸਾਰੀਆਂ ਕਿੱਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।

20“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦੇ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.