16ਇਹ ਸੀਨੇ ਬੰਦ ਚੌਰਸ ਅਤੇ ਦੋਹਰਾ ਹੋਵੇ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਹੋਵੇ
17ਫਿਰ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਲਗਾਓ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਹੋਵੇਗੀ।
18ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ ਅਤੇ ਇੱਕ ਹੀਰਾ ਹੋਵੇਗਾ।
19ਤੀਜੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਵੇਗੀ।
20ਚੌਥੀ ਕਤਾਰ ਵਿੱਚ ਬੈਰੂਜ਼, ਸੁਲੇਮਾਨੀ ਅਤੇ ਯਸ਼ਬ ਹੋਣਗੇ। ਇਹ ਆਪੋ-ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੜੇ ਜਾਣ।