15“ਜਾਜਕ ਲਈ ਨਿਆਉਂ ਦਾ ਇੱਕ ਸੀਨੇ ਬੰਦ ਬਣਾਉ। ਇੱਕ ਹੁਨਰਮੰਦ ਕਾਰੀਗਰ ਹੱਥਾਂ ਨੂੰ ਇਹ ਇਵੇਂ ਬਣਾਉਣਾ ਚਾਹੀਦਾ ਹੈ ਜਿਵੇਂ ਉਹਨਾਂ ਏਫ਼ੋਦ ਬਣਾਇਆ ਸੀ। ਉਸ ਨੂੰ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦੇ ਨਾਲ ਬਣਾਉ।
16ਇਹ ਸੀਨੇ ਬੰਦ ਚੌਰਸ ਅਤੇ ਦੋਹਰਾ ਹੋਵੇ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਹੋਵੇ
17ਫਿਰ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਲਗਾਓ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਹੋਵੇਗੀ।
18ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ ਅਤੇ ਇੱਕ ਹੀਰਾ ਹੋਵੇਗਾ।
19ਤੀਜੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਵੇਗੀ।